Can The Creator be under any ones Control..ever ?

 

Tun Bhagtahn key Vass….Bhagtahn Taan Tera ?  is the word Vass….meaning “Under Control” or “resides within” as in Vassiah Hoyah…

ਇੱਕ ਸਵਾਲ? 

ਕੀ ਸੂਰਜ ,ਚੰਦ,ਤਾਰੇ,ਪਾਣੀ,ਹਵਾ,ਦਿਨ,ਰਾਤਿ ਕਿਸੇ ਦੇ ਵੱਸ ਵਿੱਚ ਹਨ?ਸਭ ਦਾ ਇੱਕ ਹੀ ਜਵਾਬ ਹੋਇਗਾ ਕਿ ਨਹੀੰ। 

ਅੱਜ ਕਥਾ ਜੋ PTC ਚੈਨਲ ਤੇ 6 ਅਕਤੂਬਰ 2027 ਸ਼ੁੱਕਰਵਾਰ ਨੂੰ ਹੋ ਰਹੀ ਸੀ ਤੇ “ ਤੂ ਭਗਤਾ ਕੈ ਵਸਿ ਭਗਤਾਂ ਤਾਣ ਤੇਰਾ” ਜਿਸਦਾ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਇਹੀ ਕੀਤੇ ਹਨ ਕਿ ਉਹ ਭਗਤਾਂ ਦੇ ਵਸੁ ਵਿੱਚ ਹੈ। ਇਹ ਅਤਕਥਨੀ ਜਿਹੀ ਲੱਗੀ ਕਿਉਂਕਿ ਜੇ ਉਸਦੀ ਬਣਾਈ ਕੁਦਰਤਿ ਕਿਸੇ ਦੇ ਵੱਸ ਨਹੀ ਤਾਂ ਰੱਬ ਕਿਵੇਂ ਕਿਸੇ ਭਗਤ ਦੇ ਵਸੁ ਹੋ ਸਕਦਾ ਹੈ? ਫੇਰ ਜਿਸਦੇ ਵਸਿ ਹੋਵੇ ਉਹ ਕਹੇ ਕਿ ਭਗਤਾਂ ਤਾਣ ਤੇਰਾ? ਉਹ ਤਾਂ ਕਹੇਗਾ ਕਿ ਮੈ ਰੱਬ ਵੱਸ ਕਰ ਲਿਆ ਤੇ ਮੈਨੂੰ ਆਪਣੇ ਆਪ ਤੇ ਮਾਣ ਹੈ ਫੇਰ ਰੱਬ ਦੇ ਤਾਣ ਦੀ ਜਗ੍ਹਾ ਉਸਦਾ ਆਪਣਾ ਹੀ ਤਾਣ ਹੋਏਗਾ।
ਮੈਨੂੰ ਜੋ ਮਹਿਸੂਸ ਹੋ ਰਿਹਾ ਉਹ ਹੈ ਕਿ ਹੇ ਵਾਹਿਗੁਰੂ ਜੀ ਤੂੰ ਭਗਤਾਂ ਕੈ ਵਸਿ ਭਾਂਵ ਤੂੰ ਰੱਬ ਜੀ ਭਗਤਾਂ ਕੈ ਭਗਤਾਂ ਦੇ ਵਸੁ ਹਿਰਦੇ ਵਿੱਚ ਵੱਸਦਾ ਹੈ ਤੇ ਉਹਨਾਂ ਭਗਤਾਂ ਨੂੰ ਤੇਰਾ ਤਾਣ ਹੈ ।
ਪਾਤਸ਼ਾਹ ਵੀ ਕਹਿ ਰਹੇ ਹਨ “ ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ। ਸਭਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ।” ਉਹ ਰੱਬ ਜੀ ਵਾਹਿਗੁਰੂ ਜੀ ਖੁਦਾ God ਕਿਸੇ ਦੇ ਹਿਰਦੇ ਵਿੱਚ ਵੱਸ ਤਾਂ ਸਕਦਾ ਹੈ ਪਰ ਸਾਰੀ ਕੁਦਰਤਿ ਉਹਦੇ ਵੱਸ ਵਿੱਚ ਹੈ ਉਹ He ਕਿਸੇ ਦੇ ਵੱਸ ਨਹੀ ਹੈ । ਜੇ ਕਿਸੇ ਇੱਕ ਭਗਤ ਦੇ ਵੱਸ ਹੈ ਤਾਂ ਫੇਰ ਬਾਕੀ ਵੀ ਏਹੀ ਦਾਅਵਾ ਕਿਉਂ ਨਹੀ ਕਰਨਗੇ?
ਅੰਤ ਵਿੱਚ ਗੁਰੂ ਵਾਕ ਰਾਹੀ ਪ੍ਰੋੜ੍ਹਤਾ ਕਰਦਾ ਹੋਇਆਂ “ ਸੋਰਠਿ ਮਹਲਾ ੫ ਘਰੁ ੧।ਜਾ ਕੈ ਹਿਰਦੈ ਵੱਸਿਆ ਤੂ ਕਰਤੇ ਤਾਂ ਕੀ ਤੈ ਆਸ ਪੁਜਾਈ।ਦਾਸ ਅਪਨੇ ਕਉ ਤੂ ਵਿਸਰਹਿ ਨਾਹੀ ਚਰਨ ਧੂਰਿ ਮਨਿ ਭਾਈ।੧। ਤੇਰੀ ਅਕਥ ਕਥਾ ਕਥਨ ਨ ਜਾਈ।ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ।ਰਹਾਉ।
ਬੇਨਤੀ: ਇਹਨੂੰ ਟਿੱਪਣੀ ਨਹੀ ਸਮਝਣਾ ਆਪਣੇ ਮਨ ਦਾ ਵਲਵਲਾ ਸਾਂਝਾ ਕਰ ਰਿਹਾ ਹਾਂ ਕੁਉਂਕਿ ਉਹ ਵਾਹਿਗੁਰੂ ਕਰਤੇ ਦੀ ਮਤਿ ਇਹੋ ਕਹਿੰਦੀ ਹੈ ਜੋ ਅੰਦਰਿ ਹੈ ਉਹ ਬਾਹਰ ਕੱਢ ।
ਕੋਈ ਗਲਤੀ ਹੋਵੇ ਤਾਂ ਸਤਿਗੁਰ ਬਖਸ਼ੰਦ ਪਿਤਾ ਮੁਆਫ਼ੀ ਕਰਨਗੇ ਜੀ।

PAAP AND PUNN CONCEPTS AS IN GURMATT

PAPP AND PUNN CONCEPT IN GURMATT IS DIAMETRICALLY OPPOSITE AS IN ACCEPTED TRADITIONAL RELIGIONS – GURMATT DOESNT ACCEPT PAAP OR PUNN AS VALID…KARMEEE AAAPOH AAPPNNEE – CREATOR SUPPLIES BOTH SEEDS – PAAP/PUNN..ITS UP TO US TO SOW

 

ਪਾਪ ਪੁੰਨ ਦੋਵੇ ਨਜਦੀਕੀ ਪਰ ਵਿਰੋਧੀ ਭਾਵ ਰੱਖਣ ਵਾਲੇ ਪਦ ਹਨ॥
ਆਉ ਗੁਰਬਾਣੀ ਦੀ ਰੌਸ਼ਨੀ ਵਿਚ ਪਾਪ ਪੁੰਨ ਨੂੰ ਸਮਝਣ ਦੀ ਕੋਸਿਸ ਕਰਦੇ ਹਾਂ॥ਗੁਰੂ ਸਾਹਿਬ ਬਾਣੀ ਸੁਖਮਨੀ ਵਿਚ ਆਖਦੇ ਹਨ…
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
ਪਾਪ ਪੁੰਨ ਤਬ ਕਹ ਤੇ ਹੋਤਾ ॥
ਇਥੋਂ ਇਕ ਗੱਲ ਭਲੀ ਭਾਂਤ ਸਮਝ ਆ ਜਾਂਦੀ ਹੈ ਕੇ ਪਾਪ ਪੁੰਨ ਸਾਹਿਬ ਦੇ ਪਸਾਰੇ ਦਾ ਇਕ ਹਿੱਸਾ ਹੈ॥
ਗੁਰਬਾਣੀ ਇਸ ਗੱਲ ਨੂੰ ਪ੍ਰਮਾਣਤਾ ਦਿੰਦੀ ਹੋਈ ਆਖਦੀ ਹੈ॥
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
ਸੰਸਾਰ ਬਿਰਖ ਕਉ ਦੁਇ ਫਲ ਲਾਏ ॥

Continue reading “PAAP AND PUNN CONCEPTS AS IN GURMATT”

LOSE YOURSELF AND GAIN HONOUR?

LOSE YOURSELF AND GAIN HONOUR?

 

(Aap Gavaae Saevaa Karae Thaa Kichh Paaeae Maan)

 

The beauty of Guru ji is the knife’s edge on which we walk when we attempt to interpret gurbani.  It is all in your frame of viewing, how you see the world. This is why Professor Sahib Singh named his translation workof Sri Guru Granth Sahib ji as Darpan (Mirror).

Continue reading “LOSE YOURSELF AND GAIN HONOUR?”

Gurbani is Universal

 

 

Is SGGS anti-Brahmin ?  NO WAY…

 

ਗੁਰਮਤਿ ਦਾ ਪ੍ਰਚਾਰ ਕਰਦੇ ਅਕਸਰ ਬ੍ਰਹਮਣ ਪੱਦ ਦੀ ਵਰਤੋਂ ਆਮ ਸੁਣਨ ਨੂੰ ਮਿਲਦੀ ਹੈ,ਸੁਣ ਕੇ ਇੱਦਾ ਲੱਗਦਾ ਹੈ ਕੇ ਜਿਵੇ ਅਸੀਂ ਬ੍ਰਹਮਣ ਦੇ ਵਿਰੋਧੀ ਹੋਈਏ ਪਰ ਅਸਲ ਵਿਚ ਗੁਰਮਤਿ ਬ੍ਰਹਮ-ਵਾਦ ਦਾ ਵਿਰੋਧ ਕਰਦੀ ਹੈ॥

 

Continue reading “Gurbani is Universal”

Next Step – What is our Mission ? Tatt Gurmatt Parvaar

WHATS OUR MISSION ਸਾਡਾ ਮਿਸ਼ਨ ਕੀ ਹੋਵੇ ?

ਇਕ ਫਿਰਕੇ ਦਾ ਸਤਹੀ ਸੁਧਾਰ ਜਾਂ ਗੁਰਮਤਿ ਇਨਕਲਾਬ ਦੀ ਪੁਨਰ-ਸੁਰਜੀਤੀ

ਗੁਰਮਤਿ ਇਨਕਲਾਬ ਦੇ ਲਾਸਾਣੀ ਸਫਰ ਤੋਂ ਸ਼ੁਰੂ ਹੋ ਕੇ ਇਕ ਸੌੜੇ ਫਿਰਕੇ ਦਾ ਰੂਪ ਧਾਰਨ ਕਰ ਚੁੱਕੇ ‘ਸਿੱਖ ਸਮਾਜ’ ਵਿਚ ਅਨੇਕਾਂ ਧੜੇ ਪੈਦਾ ਹੋ ਚੁੱਕੇ ਹਨ। ਇਨ੍ਹਾਂ ਧੜਿਆਂ ਨੂੰ ਮੁੱਖ ਰੂਪ ਵਿਚ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਤਬਕਾ ਸੰਪਰਦਾਈ ਹੈ, ਜੋ ਕਿਸੇ ਵੀ ਤਰਾਂ ਪ੍ਰਚਲਿਤ ਮਾਨਤਾਵਾਂ ਨੂੰ ਪੁਰਾਤਨ ਮਰਿਯਾਦਾ ਦੇ ਨਾਮ ਦੇ ਕੇ ਅੱਖਾਂ ਮੁੰਦ ਕੇ ਪ੍ਰੌੜਤਾ ਕਰਨ ਨੂੰ ਸਹੀ ਮੰਨਦਾ ਹੈ। ਦੂਜਾ ਤਬਕਾ ਪ੍ਰਚਲਿਤ ਮਾਨਤਾਵਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਸਹੀ/ਗਲਤ ਦਾ ਫੈਸਲਾ ਕਰਨ ਦਾ ਹੋਕਾ ਦਿੰਦਾ ਹੈ। ਇਨ੍ਹਾਂ ਤਬਕਿਆਂ ਵਿਚ ਹਮੇਸ਼ਾਂ ਹੀ ਇੱਟ-ਖੜੱਕਾ ਲਗਿਆ ਰਹਿੰਦਾ ਹੈ। ਕਈਂ ਵਾਰ ਗੱਲ ਸਮਰਥਕਾਂ ਦੀ ਬਦ-ਜ਼ੁਬਾਨੀ ਅਤੇ ਗਾਲੀਂ-ਗਲੋਚ ਤੋਂ ਅੱਗੇ ਜਾ ਕੇ ਇਕ ਦੁਜੇ ਦੀਆਂ ਪੱਗਾਂ ਲਾਹੁਣ ਜਾਂ ਜਾਨੀ ਹਮਲਿਆਂ ਤੱਕ ਵੀ ਚਲੀ ਜਾਂਦੀ ਹੈ। ਪ੍ਰਚਾਰਕ ਪੰਥਪ੍ਰੀਤ ਸਿੰਘ ਜੀ ਤੇ ਹੋਇਆ ਹਮਲਾ ਇਸ ਦੀ ਤਾਜ਼ਾ ਮਿਸਾਲ ਹੈ। ਦੋਨਾਂ ਹੀ ਧਿਰਾਂ ਆਪਣੇ ਆਪ ਨੂੰ ਗੁਰਮਤਿ ਪੱਖੀ ਹੋਣ ਦਾ ਦਾਅਵਾ ਅਤੇ ਦੁਜੇ ਨੂੰ ਆਰ ਐਸ ਐਸ ਦੇ ਏਜੰਟ ਹੋਣ ਦਾ ਇਲਜ਼ਾਮ ਲਾਉਂਦੀਆਂ ਹਨ। ਸੋਸ਼ਲ ਮੀਡੀਆ ਤੇ ਇਨ੍ਹਾਂ ਦੋਹਾਂ ਧਿਰਾਂ ਦੇ ਸਮਰਥਕਾਂ ਦੀਆਂ ਪੋਸਟਾਂ ਦੀ ਸ਼ਬਦਾਵਲੀ ਦੇਖ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਵਿਹਾਰ ਦੋਹਾਂ ਧਿਰਾਂ ਵਿਚੋਂ ਹੀ ਨਦਾਰਦ ਹੈ। ਇਕ ਪਾਸੇ ਬੇਵਕੂਫ ਸੱਜਣ ਪੰਥਪ੍ਰੀਤ ਸਿੰਘ ਨੂੰ ‘ਗੰਦ ਪ੍ਰੀਤ’ ਆਦਿ ਲਿਖ ਕੇ ਨਫਰਤ ਝਾੜ ਰਹੇ ਹਨ ਤਾਂ ਦੁਜੇ ਪਾਸੇ ਆਪਣੇ ਆਪ ਨੂੰ ਜਾਗਰੂਕ ਕਹਾਉਣ ਵਾਲੇ ਸੱਜਣ ਗੁਰਪ੍ਰੀਤ ਸਿੰਘ ਕੈਲੋਫੋਰਨੀਆਂ ਨੂੰ ‘ਕਾਲੂ ਕਾਲੇਫੁਰਨੇ’ ਕਹਿ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਧਿਰਾਂ ਦੀ ਤੂੰ-ਤੂੰ, ਮੈਂ-ਮੈਂ ਦੇਖ ਕੇ ਇਹ ਵਾਕ ਚੇਤੇ ਆਉਂਦਾ ਹੈ ‘ਸਚ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ॥’

 

Continue reading “Next Step – What is our Mission ? Tatt Gurmatt Parvaar”

REAL BHAGTEE AS TAUGHT BY SGGS AND BACKED WITH GURBANI FURMAANS…VIS A VIS FAKE BHATEE AS IN BHORAS..HILLS..JUNGLE KUTTIAHS CAVES ETC ETC

ਇਕ ਜਵਾਨੀ ਵਿਚ ਪੈਰ ਰੱਖਦੇ ਬਾਲਕ ਨੇ ਇਕ ਭਗਤ ਵਿਰਤੀ ਵਾਲੇ ਜਨ ਦੀ ਸੋਭਾ ਸੁਣੀ ਤੇ ਮਨ ਵਿਚ ਮਿਲਣ ਦੀ ਤਾਂਘ ਪੈਦਾ ਹੋਈ॥ਘਰੋਂ ਸੋਚ ਤੁਰਿਆ ਇਹ ਭਗਤ ਪ੍ਰਭੂ ਭਗਤੀ ਵਿਚ ਕੀਤੇ ਭੋਰੇ ਆਦਿਕ ਵਿਚ ਬੈਠ ਲੀਨ ਹੋਵੇਗਾ॥
ਲੋਕੀ ਇਸਦੇ ਅਗੇ ਪਿੱਛੇ ਘੁੰਮਦੇ ਹੋਣ ਗਏ॥ਅੱਖਾਂ ਮੀਚ ਅੰਤਰ ਧਿਆਨ ਹੋਇਆ ਹੋਵੇਗਾ॥

 

Continue reading “REAL BHAGTEE AS TAUGHT BY SGGS AND BACKED WITH GURBANI FURMAANS…VIS A VIS FAKE BHATEE AS IN BHORAS..HILLS..JUNGLE KUTTIAHS CAVES ETC ETC”

BHEKH ? WHAT DOES GURBANI SAY ABOUT OUTER APPEARANCES – CLOTHES, SYMBOLS, RELIGIOUS MARKS ETC.?

ਭੇਖ(ਪਹਿਰਾਵੇ) ਨੂੰ ਪਹਿਲ ਦੇਣਾ ਕਿੰਨਾ ਕੋ ਵਾਜਿਵ ਹੈ ਗੁਰੂ ਨਾਨਕ ਜੀ ਵਡਹੰਸ ਰਾਗ ਦੇ ਇਸ ਸਬਦੁ ਵਿਚ ਬਾ-ਖੂਬੀਅਤ ਨਾਲ ਸਮਝਾਉਂਦੇ ਹਨ॥
ਇਹ ਜਰੂਰੀ ਨਹੀਂ ਕੇ ਸਾਵਣ ਵਿਚ ਲੱਗੀ ਝੜੀ ਸਭ ਨੂੰ ਫੱਬਦੀ ਹੋਵੇ॥ਕਈਆ ਲਈ ਇਹ ਖੁਸ਼ੀ ਦੇ ਪੱਲ ਲੈ ਕੇ ਆਉਂਦੀ ਹੈ ਤੇ ਕਈ ਵਿਛੋੜੇ ਵਿਚ ਝੂਰਦੇ ਹਨ॥

 

Continue reading “BHEKH ? WHAT DOES GURBANI SAY ABOUT OUTER APPEARANCES – CLOTHES, SYMBOLS, RELIGIOUS MARKS ETC.?”

THE HISTORICAL FACTS ABOUT THE LAST WORDS OF GURU GOBIND SINGH JI –

ਸਿੱਖਾਂ ਵਿੱਚ ਇਹ ਧਾਰਨਾ ਆਮ ਹੀ ਪਾਈ ਜਾਂਦੀ ਹੈ ਕਿ “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਵਾਲੀ ਸਤਰ ਹੂਬਹੂ ਰੂਪ ਵਿੱਚ ਖੁਦ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ। ਕਈ ਅਜੋਕੇ ਲੇਖਕ ਵੀ ਇਸ ਸਤਰ ਨੂੰ ਗੁਰੂ ਜੀ ਵੱਲੋਂ ਉਚਾਰੀ ਹੋਈ ਦਰਸਾਉਂਦੇ ਹੋਏ ਵੇਖੇ ਜਾ ਸਕਦੇ ਹਨ। ਇਸ ਵਿਸ਼ਵਾਸ ਦੇ ਬਣੇ ਰਹਿਣ ਦਾ ਵੱਡਾ ਕਾਰਨ ਸਿੱਖਾਂ ਦੇ ਧਾਰਮਿਕ ਸਮਾਗਮਾ ਵਿੱਚ ਅਤੇ ਹੋਰਨਾ ਮੌਕਿਆਂ ਉੱਤੇ ਕੀਤੀ ਜਾਣ ਵਾਲੀ ਅਰਦਾਸ ਦੇ ਹਿੱਸੇ ਵਜੋਂ ਇਸ ਸਤਰ ਵਾਲੇ ਉਹਨਾਂ ਬੰਦਾਂ ਦਾ ਸਮੂਹਿਕ ਤੌਰ ਤੇ ਗਾ ਕੇ ਉਚਾਰਨ ਕਰਨਾ ਹੈ ਜੋ ਹੇਠਾਂ ਦਿੱਤੇ ਅਨੁਸਾਰ ਹਨ:
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।
Continue reading “THE HISTORICAL FACTS ABOUT THE LAST WORDS OF GURU GOBIND SINGH JI –”

PAAP PUNN AS PER GURMAT AND SGGS

ਮਨਮਤੋ ਨੇ ਗੁਰਮਤੋ ਨੂੰ ਸਵਾਲ ਕਰਦੇ ਹੋਏ ਪੁੱਛਿਆ ਭੈਣ ਗੁਰਮਤੋ ਭਲਾ ਦੱਸ ਕੇ ਗੁਰਮਤਿ ਅਨੁਸਾਰ ਪਾਪ ਕੀ ਹੈ॥
ਗੁਰਮਤੋ ਬੋਲੀ ਭੈਣੇ ਮਨਮਤੋ ਇਸ ਗੱਲ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਮਾਝ ਰਾਗ ਵਿਚ ਆਖਦੇ ਹਨ..
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
ਭੈਣੇ ਅਸਲ ਵਿਚ ਪਾਪ ਪੁੰਨ ਦੋਵੇ ਹੀ ਸਾਹਿਬ ਦੇ ਹੁਕਮ ਖੇਤਰ ਦਾ ਹਿੱਸਾ ਹਨ॥ਜਿਨਾ ਮਾਇਆ ਦੇ ਪ੍ਰਭਾਵ ਹੇਠ ਕਾਰ ਵਿਵਹਾਰ ਹੈ,ਉਸ ਦੇ ਮੁਖ ਖਿਲਾੜੀ ਪਾਪ ਪੁੰਨ ਹੀ ਹਨ॥
ਜੇ ਇਸੇ ਗੱਲ ਨੂੰ ਸਮਝਾਉਂਦੇ ਹੋਏ ਬਸੰਤ ਰਾਗ ਵਿਚ ਗੁਰੂ ਜੀ ਆਖਦੇ ਹਨ…
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
ਸੰਸਾਰ ਬਿਰਖ ਕਉ ਦੁਇ ਫਲ ਲਾਏ ॥

Continue reading “PAAP PUNN AS PER GURMAT AND SGGS”

The Anciet Diety (DEMON) known by various names is MAHAKAAL…the God of BNG aka dsm granth

Original Author: Sardar Gurtej Singh  http://www.singhsabhacanada.com/

 

‘ਬਚਿੱਤਰ ਨਾਟਕ’ ਦਸਮ ਗ੍ਰੰਥ ਦਾ ਇੱਕ ਅਹਿਮ ਭਾਗ ਹੈ ਅਤੇ ਇਸ ਵਿੱਚ ਦੇਵੀ ਚੰਡੀ ਸਬੰਧੀ ਤਿੰਨ ਅਧਿਆਇ, ਅਪਨੀ ਕਥਾ (ਗੁਰੂ ਗੋਬਿੰਦ ਸਿੰਘ ਜੀ ਦੀ ਕਥਿਤ ਆਤਮ-ਕਥਾ) ਅਤੇ ਚੌਬੀਸ ਅਵਤਾਰ ਸ਼ਾਮਲ ਹਨ। ਇਹੀ ਉਹ ਰਚਨਾ ਹੈ ਜਿਸਨੇ ਸ਼ੁਰੂ ਵਿੱਚ ਆਪਣਾ ਨਾਮ ਉਸ ਪੂਰੀ ਕਿਤਾਬ ਨੂੰ ਪ੍ਰਦਾਨ ਕੀਤਾ, ਜਿਸਨੂੰ ਹੁਣ ‘ਦਸਮ ਗ੍ਰੰਥ’ ਵਜੋਂ ਜਾਣਿਆ ਜਾਂਦਾ ਹੈ। ਇਸਦੇ ਮੌਜੂਦਾ ਪੁਨਰ-ਨਾਮਕਰਣ ਤੋਂ ਪਹਿਲਾਂ ਇਸਨੂੰ ‘ਬਚਿੱਤਰ ਨਾਟਕ ਗ੍ਰੰਥ’ ਵਜੋਂ ਜਾਣਿਆ ਜਾਂਦਾ ਸੀ। ਹਥਲੇ ਲੇਖ ਦਾ ਮਕਸਦ ਇਸ ਭਾਗ ਦੇ ਲਿਖਾਰੀਆਂ ਵੱਲੋਂ ਪੂਜੇ ਜਾਂਦੇ ਇਸ਼ਟ ਦੇ ਸਰੂਪ ਅਤੇ ਉਸਦੇ ਗੁਣਾਂ ਨੂੰ ਜਾਣਨਾ ਹੈ।

ਲੇਖਕ ਬਚਿੱਤਰ ਨਾਟਕ ਨੂੰ ਲਿਖਣ ਦੀ ਆਰੰਭਤਾ ‘ਪਵਿੱਤਰ ਤਲਵਾਰ’ (ਛੰਦ 1) ਨੂੰ ਮੱਥਾ ਟੇਕ ਕੇ ਕਰਦਾ ਹੈ। ਅਗਲੀ ਰਚਨਾ ਦਾ ਉਪਸਿ ਰਲੇਖ ‘ਸ੍ਰੀ ਕਾਲ ਜੀ ਕੀ ਉਸਤਤਿ ਮੇਂ’ ਹੈ ਅਤੇ ਉਪਰੰਤ ਇਸ ਵਿੱਚ ਵੀ ਤਲਵਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ। ਲੇਖਕ ਕਾਲ ਅਤੇ ਤਲਵਾਰ ਨੂੰ ਸਮਾਨਾਰਥਕ ਸਮਝਦਾ ਹੈ। ਇਸ ਤਰ੍ਹਾਂ ਉਹ ਪਰੰਪਰਾਗਤ ਸਾਕਤ ਨਜ਼ਰੀਏ ਨੂੰ ਉਭਾਰਦਾ ਹੈ ਜਿਸ ਵਿੱਚ ‘ਸ਼ਕਤੀ’ ਦਾ ਲਖਾਇਕ ਤਲਵਾਰ ਦਾ ਚਿੰਨ੍ਹ ਹੈ ਜੋ ਕਿ ਮਹਾਂਕਾਲ ਜਾਂ ਮਹਾਂਕਾਲੀ ਦਾ ਸਮਰੂਪ ਹੈ। ਇਸ ਲਈ ਸਾਕਤ ਭਗਵਾਨ ਦੀ ਅਕਸਰ ਅਸਿਪਾਨ ਦੇ ਰੂਪ ਵਿੱਚ ਜਾਂ ‘ਹੱਥ ’ਚ ਤਲਵਾਰ ਪਕੜੀ ਖੜ੍ਹੇ’ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ (ਜਿਵੇਂ ਛੰਦ 3 ਵਿੱਚ)। ਉਹ ਵਾਸਤਵ ਵਿੱਚ ਇੱਕ ‘ਜੰਗ ਦਾ ਦੇਵਤਾ’ ਜਾਂ ਵਧੇਰੇ ਸਪਸ਼ਟਤਾ ਨਾਲ ਕਿਹਾ ਜਾਏ ਤਾਂ ‘ਮੌਤ ਵਰਤਾਉਣ ਵਾਲਾ ਦੇਵਤਾ’ ਹੈ। ਆਪਣੀ ਸ਼ਰਧਾ ਇਉਂ ਪਰਗਟ ਕਰਨ ਉਪਰੰਤ ਕਵੀ ਆਪਣੇ ਇਸ਼ਟ ਨੂੰ ਉਨ੍ਹਾਂ ਉਪਾਧੀਆਂ ਨਾਲ ਸ਼ਿੰਗਾਰਦਾ ਜਾਂਦਾ ਹੈ ਜਿਹੜੀਆਂ ਕਿ ਅਕਾਲ ਪੁਰਖ ਦੇ ਮੰਨੇ ਜਾਂਦੇ ਗੁਣਾਂ ਨਾਲ ਅਸਾਨੀ ਨਾਲ ਮੇਲ ਖਾਂਦੀਆਂ ਹਨ। ਇਸੇ ਸਦਕਾ ‘ਦਸਮ ਗ੍ਰੰਥ’ ਦੀਆਂ ਕਵਿਤਾਵਾਂ ਦੇ ਸਰਸਰੀ ਪਾਠਕਾਂ ਦੇ ਮਨਾਂ ਵਿੱਚ ਕਈ ਗਲਤਫਹਿਮੀਆਂ ਪੈਦਾ ਹੋ ਗਈਆਂ ਹਨ।

mahakaal’s physical appearance

Continue reading “The Anciet Diety (DEMON) known by various names is MAHAKAAL…the God of BNG aka dsm granth”

ਗੁਰੂ ਨਾਨਕ ਜੀ ਦਾ ਜਨਮ ਕੱਤਕ ਬਨਾਮ ਵੈਸਾਖ

ਗੁਰੂ ਨਾਨਕ ਜੀ ਦਾ ਜਨਮ ਕੱਤਕ ਬਨਾਮ ਵੈਸਾਖ

ਜਨਮ ਸਾਖੀ ਭਾਈ ਬਾਲਾ ਦੀ ਅਸਲੀਅਤ

ਸਰਵਜੀਤ ਸਿੰਘ ਸੈਕਰਾਮੈਂਟੋ

ਜਨਮ ਅਤੇ ਸਾਖੀ ਦੇ ਮੇਲ ਤੋਂ ਬਣੇ ਜਨਮ ਸਾਖੀ ਦਾ ਭਾਵ ਹੈ ਜਨਮ ਦੀ ਗਵਾਹੀ। ਸਿੱਖ ਇਤਿਹਾਸ ਨਾਲ ਸਬੰਧਿਤ ਜਨਮ ਸਾਖੀ, ਕੇਵਲ ਜਨਮ ਦੀ ਗਵਾਹੀ ਹੀ ਨਹੀਂ ਸਗੋਂ ਜੀਵਨ ਦੀ ਕਹਾਣੀ ਵੀ ਹੈ। ਵਿਦਵਾਨਾਂ ਦਾ ਮੱਤ ਹੈ ਕਿ ਜਨਮ ਸਾਖੀ ਗੁਰੂ ਜੀ ਦੇ ਜਨਮ ਨਾਲ ਸਬੰਧਿਤ ਸਾਖੀ ਦਾ ਸਿਰਲੇਖ ਸੀ ਜੋ ਹੌਲੀ-ਹੌਲੀ ਸਾਖੀਆਂ ਦੇ ਸਮੂਹ ਦਾ ਹੀ ਸਿਰਲੇਖ ਬਣ ਗਿਆ। ਸਿੱਖ ਇਤਿਹਾਸ ਦੇ ਪੁਰਾਤਨ ਵਸੀਲਿਆਂ ਵਿਚ ਜਨਮ ਸਾਖੀਆਂ ਦਾ ਮਹੱਤਵਪੂਰਨ ਅਸਥਾਨ ਰਿਹਾ ਹੈ। ਸਿੱਖ ਸਾਹਿਤ ਵਿਚ ਮਿਲਦੀਆਂ ਜਨਮ ਸਾਖੀਆਂ, “ਪੁਰਾਤਨ ਜਨਮ ਸਾਖੀ” ਜੋ ਹਾਫਜ਼ਾ ਵਾਦੀ, ਵਲਾਇਤ ਵਾਲੀ ਅਤੇ ਕੌਲਬਰੁਕ ਵਾਲੀ ਜਨਮ ਸਾਖੀ ਆਦਿ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ, “ਪੋਥੀ ਸਚ ਖੰਡ” ਮਿਹਰਬਾਨ ਵਾਲੀ ਜਨਮ ਸਾਖੀ, “ਆਦਿ ਸਾਖੀਆਂ” ਸ਼ੰਭੂ ਨਾਥ ਵਾਲੀ ਜਨਮ ਪਤ੍ਰੀ, ਭਾਈ ਬਾਲੇ ਵਾਲੀ ਜਨਮ ਸਾਖੀ, “ਗਿਆਨ ਰਤਨਾਵਲੀ”  ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, “ਜਨਮ ਸਾਖੀ ਨਾਨਕ ਸ਼ਾਹ ਕੀ” ਕ੍ਰਿਤ ਸੰਤ ਦਾਸ ਛਿੱਬਰ, ਜੋ ਭਾਈ ਬਾਲੇ ਵਾਲੀ ਦਾ ਹੀ ਕਾਵਿਕ ਰੂਪ ਹੈ, “ਆਦਿ ਸਾਖੀਆਂ” ਭਾਈ ਬੂਲਾ ਦੀ ਕ੍ਰਿਤ ਅਤੇ ਸ਼ੀਹਾ ਉੱਪਲ ਦੀ ਕ੍ਰਿਤ “ਸਾਖੀ ਮਹਿਲ ਪਹਿਲੇ ਕੀ” ਪ੍ਰਸਿੱਧ ਹਨ।  ਜਨਮ ਸਾਖੀਆਂ ਵਿੱਚ ਸਭ ਤੋਂ ਵੱਧ ਪ੍ਰਚੱਲਤ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਇਸ ਦੇ ਪ੍ਰਚੱਲਤ ਹੋਣ ਦਾ ਕਾਰਨ ਹੈ ਪਿਛਲੀ ਡੇਢ ਸਦੀ ਤੋਂ ਗੁਰਦਵਾਰਿਆਂ ਵਿੱਚ ਭਾਈ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਦੀ ਹੋ ਰਹੀ ਕਥਾ। ਇਸ ਜਨਮ ਸਾਖੀ ਦੇ ਹੱਥ ਲਿਖਤ ਉਤਾਰੇ ਬਹੁਤ ਮਿਲਦੇ ਹਨ ਅਤੇ  ਛਾਪੇ ਖ਼ਾਨੇ ਵਾਲਿਆਂ ਨੇ ਵੀ ਵਾਰ-ਵਾਰ ਇਸੇ ਨੂੰ ਹੀ ਛਾਪਿਆ ਹੈ। ਇਸ `ਚ ਕੋਈ ਸ਼ੱਕ ਨਹੀਂ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ ਦਾ ਹੀ ਪ੍ਰਚਾਰ ਸਭ ਤੋਂ ਵੱਧ ਹੋਇਆ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਵੀ ਸਭ ਤੋਂ ਵੱਧ ਪਰਖ-ਪੜਚੋਲ, ਭਾਈ ਬਾਲੇ ਵਾਲੀ ਜਨਮ ਸਾਖੀ ਦੀ ਹੀ ਹੋਈ ਹੈ। 

Continue reading “ਗੁਰੂ ਨਾਨਕ ਜੀ ਦਾ ਜਨਮ ਕੱਤਕ ਬਨਾਮ ਵੈਸਾਖ”

ਖਾਲਸਾ ਮਹਿਮਾ ….ਖਾਲਸਾ ਮਹਿਮਾ….ਖਾਲਸਾ ਮਹਿਮਾ…. ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾ 716 ਉਪਰ ਦਰਜ ਕੁਝ ਪੰਗਤੀਆਂ

ਖਾਲਸਾ ਮਹਿਮਾ ….ਖਾਲਸਾ ਮਹਿਮਾ….ਖਾਲਸਾ ਮਹਿਮਾ….

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ

ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾ 716 ਉਪਰ ਦਰਜ ਕੁਝ ਪੰਗਤੀਆਂ, ਜਿਨ੍ਹਾਂ ਨੂੰ ‘ਖਾਲਸਾ ਮਹਿਮਾ’ ਦਾ ਨਾਮ ਦੇ ਦਿੱਤਾ ਗਿਆ ਹੈ, ਬਾਰੇ ਵਿਚਾਰ ਕਰਨ ਤੋ ਪਹਿਲਾ, ਆਓ ਇਨ੍ਹਾਂ ਦੇ ਅਰਥ ਜਾਣ ਲਈਏ।
ਸਵੈਯਾ। ਪਾਤਸਾਹੀ 10
ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਈਯਤੁ ਮਿਸ਼ਰਜੂ ਸ਼ੋਕ ਨਿਵਾਰੋ।।
ਮੇਰੋ ਕਛੂ ਅਪਰਾਧੁ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ।।
ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ।।
ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ।। 1।।
ਹੇ ਮਿਸ਼ਰ ! ਵਿਧਾਤਾ ਨੇ ਜੋ ਲੇਖ ਲਿਖ ਦਿੱਤਾ ਹੈ ਉਹ ਹੀ ਮਿਲਦਾ ਹੈ। ਤੁਸੀ ਸ਼ੋਕ ਨੂੰ ਤਿਆਗਾ ਦਿਓ। ਮੇਰਾ ਇਸ ਵਿਚ ਕੋਈ ਦੋਸ਼ ਨਹੀ ਹੈ। ਮੈ ਭੁਲ ਗਿਆ ਸੀ (ਮੈ ਆਪ ਨੂੰ ਖਿਲਾਉਣ ਤੋਂ ਪਹਿਲਾ ਇਨ੍ਹਾਂ ਸਿੱਖਾਂ ਨੂੰ ਲੰਗਰ ਵਰਤਾ ਦਿੱਤਾ) ਮੈ ਅੱਜ ਹੀ ਆਪ ਲਈ ਚੰਗੇ ਵਸਤਰ ਅਤੇ ਰਜਾਈ ਆਦਿ ਭੇਜ ਦੇਵਾਗਾ। ਇਸ ਲਈ ਤੁਸੀ ਬੇਫਿ਼ਕਰ ਰਹੋ। ਛਤ੍ਰੀ ਤਾਂ ਬ੍ਰਹਾਮਣਾਂ ਦੇ ਦਾਸ ਹੀ ਹਨ ਤੁਸੀ ਇਨ੍ਹਾਂ ਨੂੰ ਕਿ੍ਰਪਾ ਦਿ੍ਸ਼ਟੀ ਨਾਲ ਵੇਖੋ।1।
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕਿ੍ਪਾ ਫੁਨ ਧਾਮ ਭਰੇ।
ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋਸੇ ਗਰੀਬ ਕਰੋਰ ਪਰੇ। 2।
ਮੈ ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਯੁੱਧ ਜਿੱਤੇ ਹਨ ਅਤੇ ਦਾਨ ਕੀਤੇ ਹਨ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਸਾਰੇ ਪਾਪ ਮਿਟ ਗਏ ਅਤੇ ਘਰ ਧੰਨ-ਦੋਲਤ ਨਾਲ ਭਰ ਗਏ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕਿ੍ਪਾ ਨਾਲ ਹੀ ਅਸੀ ਸ਼ੋਭਾ ਪਾ ਰਹੇ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਇਸ ਸੰਸਾਰ ਵਿਚ ਹਨ ਜਿਨ੍ਹਾਂ ਦੀ ਕੋਈ ਦੱਸ-ਪੁਛ ਨਹੀ ਹੈ।2।
Continue reading “ਖਾਲਸਾ ਮਹਿਮਾ ….ਖਾਲਸਾ ਮਹਿਮਾ….ਖਾਲਸਾ ਮਹਿਮਾ…. ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾ 716 ਉਪਰ ਦਰਜ ਕੁਝ ਪੰਗਤੀਆਂ”

The Three Pillar of Gurmat – Naam Japo, Kirt Karo, Vaand Chhako

ਸ਼ਾਇਦ ਕੋਈ ਵਿਰਲਾ ਹੋਵੇ ਜੋ..
ਨਾਮ ਜਪੋ-ਕਿਰਤ ਕਰੋ- ਵੰਡ ਕੇ ਛਕੋ ਦੇ ਬਾਰੇ ਨਾਂਹ ਜਾਣਦਾ ਹੋਵੇ॥
ਆਉ ਗੁਰਬਾਣੀ ਦੇ ਚਾਨਣ ਇਹਨਾਂ ਤਿੰਨਾਂ ਪਦਾ ਨੂੰ ਵਿਚਾਰਨ ਦੀ ਕੋਸਿਸ ਕਰੀਏ॥

੧.ਨਾਮ ਜਪੋ
ਗੁਰਬਾਣੀ ਦੀ ਸਬਦਾਵਲੀ ਅਨੁਸਾਰ ਨਾਮ ਨੂੰ ਨਾਮੁ ਲਿਖਿਆ ਜਾਣਦਾ ਹੈ ਜਿਸਦਾ ਡੂੰਘਾ ਪ੍ਰਭਾਵ ਹੋਂਦਾ ਹੈ॥ਜਿਵੇ ਸਾਡੇ ਜੋ ਨਾਮ ਹਨ ਉਹ ਸਾਡੇ ਮਾਪਿਆਂ ਜਾ ਵੱਡੇ ਵੱਡੇਰਿਆ ਸਾਡੇ ਗੁਣ ਵੇਖ ਨਹੀਂ ਰੱਖੇ ਹਨ ਸਗੋਂ ਆਪਣੀ ਇੱਛਾ ਨੂੰ ਪ੍ਰਮੁੱਖਤਾ ਦਿੱਤੀ ਹੈ॥ਇਸੇ ਲਈ ਕੋਈ ਖੁਸ਼ਹਾਲ ਸਿੰਘ ਅਸਲ ਵਿਚ ਦੁਖੀ ਸਿੰਘ ਵੀ ਹੋ ਸਕਦਾ ਹੈ,ਕੋਈ ਸਰਗੁਣ ਸਿੰਘ ਅਸਲ ਵਿਚ ਨਿਰਗੁਣ ਸਿੰਘ ਹੋ ਸਕਦਾ ਹੈ, ਕੋਈ ਗਰੀਬ ਸਿੰਘ ਅਮੀਰ ਸਿੰਘ ਹੋ ਸਕਦਾ ਹੈ॥ਇਸਲਈ ਇਕਲੇ ਨਾਮ ਵਾਲੀ ਪ੍ਰਣਾਲੀ ਗੁਰਬਾਣੀ ਅਨੁਸਾਰ ਖਰੀ ਨਹੀਂ ਉਤਰਦੀ॥
ਪਰ ਦੂਜੇ ਪਾਸੇ ਨਾਮੁ ਦੀ ਪਰਿਭਾਸ਼ਾ ਇਹ ਹੈ ਕੇ..
ਜੇਹਾ ਡਿਠਾ ਮੈ ਤੇਹੋ ਕਹਿਆ ॥
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
ਜੇ ਕਿਸੇ ਸਾਹਿਬ ਨੂੰ ਦਿਆਲੂ ਆਖਿਆ ਤਾ ਸਾਹਿਬ ਦੀ ਦਿਆਲਤਾ ਵੇਖ ਦਿਆਲੂ ਆਖਿਆ॥
ਜੇ ਕਿਸੇ ਸਾਹਿਬ ਨੂੰ ਗੋਬਿੰਦ ਆਖਿਆ ਤਾ ਸਾਹਿਬ ਨੂੰ ਸਾਰੀ ਕਾਇਨਾਤ ਕੇਦਰ ਵੇਖ ਗੋ-ਬਿੰਦ ਆਖਿਆ॥
ਜੇ ਕਿਸੇ ਕ੍ਰਿਪਾਲੋਂ ਆਖਿਆ ਤਾ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਕ੍ਰਿਪਾਲੋਂ ਆਖਿਆ!!
ਇਸਲਈ ਗੁਰਬਾਣੀ ਨੇ ਨਾਮੁ ਬਾਰੇ ਆਖ ਦਿੱਤਾ ॥
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥
ਸਾਰੀ ਗੁਰਬਾਣੀ ਅਸਲ ਵਿਚ ਨਾਮੁ ਹੈ॥
੨.ਕਿਰਤ ਕਰੋ
ਕਿਰਤ ਕਰੋ ਦੇ ਅੱਖਰੀ ਅਰਥ ਹਨ ਕੰਮ ਕਰਨਾ ,ਕਾਜ ਕਰਨਾ॥
ਹੁਣ ਇਥੇ ਲੋੜ ਹੈ ਕਾਜ ਦੀ ਪਛਾਣ ਦੀ ਕਿਉ ਕੇ ਕਾਜ ਤਾ ਵਿਕਰਮੀ ਵਾਲਾ ਵੀ ਕਰਦਾ ਹੈ ਅਤੇ ਸੁਕਰਮੀ ਵਾਲਾ ਵੀ ਕਰਦਾ ਹੈ॥ਹੋਰ ਸੌਖੇ ਲਵਜਾ ਵਿਚ ਚੋਰ ਦੀ ਚੋਰੀ ਕਰਨਾ ਵੀ ਤਾ ਉਸਦਾ ਕਾਜ ਹੈ॥ਸੋ ਆਉ ਗੁਰੂ ਜੀ ਕੋਲੋਂ ਪੁੱਛਦੇ ਹਾਂ ਕੇ ਕਿਹੜੀ ਕਿਰਤ ਕਰਨੀ ਹੈ॥
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ”ਸੁਕ੍ਰਿਤੁ” ਧਰਮੁ ਕਮਾਇਆ ॥
ਦਰਅਸਲ ਸਿੱਖੀ ਦੇ ਵਿਹੜੇ ਵਿਚ ਸੁਕ੍ਰਿਤ ਪ੍ਰਧਾਨ ਹੈ ਕਿਉਂਕਿ ਸੁਕ੍ਰਿਤ ਪਿੱਛੇ ਸੁਕਰਮ ਖੜਾ ਹੋਂਦਾ ਹੈ॥
੩. ਵੰਡ ਛਕੋ
ਠੀਕ ਹੈ ਇਸ ਗੱਲ ਦਾ ਸਬੰਧ ਦਸਵੰਦ ਨਾਲ ਜਿਆਦਾ ਜੋੜ ਵੇਖਿਆ ਜਾਂਦਾ ਹੈ ਪਰ ਇਕ ਗੱਲ ਹੋਰ ਵਿਚਾਰਨ ਯੋਗ ਹੈ ਕੇ ਜੋ ਪੁਆਇੰਟ ੧ ਤੇ ੨ ਦੀ ਕਮਾਈ ਅਸੀਂ ਕੀਤੀ ਹੈ ਭਾਵ ਗੁਰਬਾਣੀ ਅਭਿਆਸ ਤੇ ਗੁਰਬਾਣੀ ਦੇ ਧਾਰਨੀ ਹੋਣ ਦੀ ਸੁਕ੍ਰਿਤ ਕਮਾਈ ਹੈ ਇਹਨਾਂ ਨੂੰ ਅਗੇ ਵੰਡਣਾ ਬਹੁਤ ਲਾਜਮੀ ਹੈ॥ਗੁਰਬਾਣੀ ਦਾ ਫੁਰਮਾਨ ਹੈ..
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ”’ਮਿਲਿ ਸਾਝ ਕਰੀਜੈ” ॥
”’ਸਾਝ ਕਰੀਜੈ ਗੁਣਹ ਕੇਰੀ” ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥

Position of Women in Gurmat – Gurbani Context – Asa Ki Vaar

ਆਸਾ ਦੀ ਵਾਰ ਦੇ ਅਗਲੇ ਸਲੋਕ ”ਭੰਡਿ ਜੰਮੀਐ”’ਨੂ ਸੁਰੂ ਕਰਨ ਤੂ ਪਹਲਾ ਇਕ ਗੱਲ ਵਿਚਾਰਨ ਯੋਗ ਹੈ ਕੇ ਪਿਛਲੀ ੧੫ ਵੀ ਪਉੜੀ ਤੂ ਬਾਹਮਣ ਬਾਦ ਪਾਖੰਡ ਵਾਦ ਉਤੇ ਚਰਚਾ ਗੁਰੂ ਜੀ ਨੇ ਕੀਤੇ ਤੇ ਹੁਣ ਇਸ ਲੜੀ ਦੇ ਅੰਤਮ ਪੜਾਅ ਵਿਚ ਆ ਇਸਤਰੀ ਦੀ ਮਹਾਨਤਾ ਦਾ ਜਿਕਰ ਕੀਤਾ ਅਜੇਹਾ ਕਿਉ?


ਬਾਹਮਣ ਇਕ ਗੱਲ ਤੂ ਭਲੀ ਭਾਂਤ ਜਾਣੂ ਸੀ ਤੇ ਹੈ ਕੇ ਸਮਾਜ ਤੇ ਜੇ ਕਾਬਿਜ ਹੋਣਾ ਹੈ ਤਾ ਔਰਤ ਨੂ ਦਬਿਆ ਕੁਚਲਿਆ ਜਾਵੇ॥ਇਸ ਦੇ ਪਿਛੇ ਕਾਰਨ ਹੈ ਮਾਂ ਕੇਵਲ ਮਮਤਾ ਦਾ ਨਾਮ ਨਹੀ ਸਗੋ ਮੁਢਲੇ ਗੁਣਾ ਦੀ ਨੀਹ ਹੋਂਦੀ ਹੈ॥ਮਾ ਦੀਆ ਦੋ ਗੋਦਾ ਹੋਂਦੀਆ ਹਨ ਇਕ ਵਿਚ ਜੀਵਨ ਪਲਦਾ ਹੈ ਤੇ ਦੂਜੀ ਗੋਦ ਵਿਚ ਜੀਵਨ ਜਾਚ ਪਲਦੀ ਹੈ ਇਹ ਦੋਵਾ ਤੂ ਸਮਾਜ ਬਣਦਾ ਹੈ॥ਹੁਣ ਜੇ ਮਾਂ ਦੀ ਸੋਚ ਵਿਚ ਬਾਹਮਣ ਵਾਦ ਪਾਖੰਡ ਵਾਦ ਘਾਣ ਕਰ ਜਾਵੇ ਤਾ ਇਸਦੇ ਅਸਰ ਵਜੋ ਜੀਵਨ ਤੇ ਜੀਵਨ ਜਾਚ ਦੋਵੇ ਸਿਧੇ ਤੋਰ ਤੇ ਬਾਹਮਣ ਵਾਦ ਪਾਖੰਡ ਵਾਦ ਦੇ ਅਧੀਨ ਹੋ ਜਾਣਗੇ॥ਜੋ ਚਾਲ ਗੁਰੂ ਜੀ ਨੇ ਪਿਛਲੇ ਪਉੜੀਆ ਵਿਚ ਸਮਝਾਈ ॥
ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਮਹਲਾ ੧ ਸੰਬੋਧਨ ਕਰਦੇ ਹੋਏ ਆਖਦੇ ਹਨ ਕੇ ਇਸਤਰੀ ਤੂ ਦੇਹ ਨੂ ਜਨਮ ਮਿਲਦਾ ਹੈ,ਇਸਤਰੀ ਦੇ ਅੰਦਰ ਹੀ ਦੇਹ ਬਣਦੀ ਹੈ,ਤੇ ਇਸਤਰੀ ਨਾਲ ਹੀ ਵਿਆਹ ਦਾ ਰਸਮ ਹੋਂਦੀ ਹੈ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਇਸਤਰੀ ਨਾਲ ਸੰਬੰਧ ਬਣਦਾ ਹੈ ਇਸਤਰੀ ਨਾਲ ਹੀ ਜਗਤ ਦੀ ਉਤਪਤੀ ਚਲ ਰਹੀ ਹੈ॥ਇਸਤਰੀ ਮਰ ਜਾਵੇ ਤਾ ਹੋਰ ਇਸਤਰੀ ਲਭੀ ਜਾਂਦੀ ਹੈ ਕਿਓਕੇ ਇਸਤਰੀ ਨਾਲ ਹੀ ਰਿਸਤੇ ਦਾਰੀਆ ਚਲਦੀਆ ਹਨ॥
ਨੋਟ-”’ਭੰਡੁ ਮੁਆ ਭੰਡੁ ਭਾਲੀਐ”’ਸਿਖ ਦਾ ਓਹ ਸਿਧਾਤ ਹੈ ਜਿਥੇ ਇਕ ਵਾਰ ਗੁਰੂ ਨੂ ਸਮਰਪਣ ਹੋਕੇ ਕੀਤਾ ਅਨੰਦੁ ਕਾਰਜ ਦੁਬਾਰਾ ਪਹਲੀ ਇਸਰਤੀ ਦੇ ਅਕਾਲ ਚਲਾਣੇ ਤੂ ਬਾਅਦ ਕੀਤਾ ਜਾ ਸਕਦਾ ਹੈ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਇਹ ਕਿਥੋ ਦੀ ਸਮਝਦਾਰੀ ਹੈ ਕੇ ਇਸਰਤੀ ਨੂ ਮੰਦਾ ਬੋਲਿਆ ਜਾਵੇ ਜਿਸ ਨੇ ਸੰਸਾਰੀ ਉਤਪਤੀ ਚਲਾ ਕੇ ਕਈ ਹੀ ਮਹਾ ਪੁਰਖਾ ਨੂ ਸੰਸਾਰ ਨੂ ਸੇਧ ਦੇਣ ਲਈ ਜਨਮ ਦਿੱਤਾ॥
ਸਾਡੇ ਗੁਰਦਵਾਰਿਆ ਵਿਚ ਵੀ ਅੱਜ ਦੁਖ ਦੀ ਗੱਲ ਹੈ ਕੇ ਇਸਤਰੀ ਨਾਲ ਭੇਦ ਭਾਵ ਹੋਂਦਾ ਹੈ ਇਥੋ ਤੱਕ ਕੇ ਦਰਬਾਰ ਸਾਹਿਬ ਵਿਚ ਇਸਰਤੀਆ ਨੂ ਕੀਰਤਨ ਦੀ ਮਨਾਈ ਕੀਤੀ ਹੋਈ ਹੈ ,ਦੇਖੋ ਗੁਰੂ ਕੀ ਆਖ ਰਹੇ ਹਨ ਤੇ ਗੁਰਦਵਾਰਿਆ ਵਿਚ ਗੁਰੂ ਦੇ ਵਾਰਿਸ ਅਖਵਾਣ ਵਾਲਿਆ ਦੀ ਮਾਨਸਿਕਤਾ ਕਿੰਨੀ ਗਿਰ ਚੁਕੀ ਹੈ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਇਸਤਰੀ ਤੂ ਇਸਤਰੀ ਜਨਮ ਲੈਂਦੀ ਹੈ ਜਿਸ ਦੇ ਕਾਰਨ ਇਹ ਨਿਜਾਮ ਬਣਿਆ ਹੋਇਆ ਹੈ ਨਹੀ ਤਾ ਇਸਤਰੀ ਤੂ ਬਿਨਾ ਹੋਰ ਕੋਈ ਜੀਵ ਪੈਦਾ ਨਹੀ ਕਰ ਸਕਦਾ ਹੈ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਗੁਰੂ ਨਾਨਕ ਜੀ ਇਸਤਰੀ ਨੂ ਇੰਨਾ ਵੱਡਾ ਸਤਕਾਰ ਦਿੰਦੇ ਆਖਦੇ ਹਨ ਕੇ ਕੇਵਲ ਸਚਾ,ਸਾਹਿਬ ਇਸਰਤੀ ਤੂ ਨਹੀ ਪੈਦਾ ਹੋਇਆ॥ਬਾਕੀ ਸਭ ਉਤਪਤੀ ਇਸਰਤੀ ਰਾਹੀ ਹੋਈ ਹੈ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ {ਪੰਨਾ 473}
ਜੋ ਜੀਵ ਵਹਿਮਾ ਭਰਮਾ ਵਿਚੋ ਨਿਕਲ ਕੇ ਇਕ ਸਚੇ ਸਾਹਿਬ ਦੀ ਸਿਫਤ ਸਲਾਹ ਕਰਦੇ ਹਨ ਉਹਨਾ ਦੇ ਭਾਗ ਉਦੇ ਹੋ ਜਾਂਦੇ ਹਨ ,ਹੇ ਨਾਨਕ ਅਜੇਹੇ ਜੀਵਾ ਸਾਹਿਬ ਦੇ ਸਨਮੁਖ ਹੋ ਸਾਹਿਬ ਦੇ ਹੁਕਮ ਰੂਪੀ ਦਰਬਾਰ ਵਿਚ ਪਰਵਾਨ ਹੋ ਜਾਂਦੇ ਹਨ॥

Darshan and Charan According ToGurmat Sidhaant- In Gurbani Context

ਦਰਸ਼ਨ ਅਤੇ ਚਰਨਾਂ ਦੇ ਗੁਰਮਤਿ ਅਨੁਸਾਰੀ ਭਾਵ॥
ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥
ਕਬੀਰ ਜੀ ਆਖ ਰਹੇ ਹਨ ਕੇ (ਜਦ ਮਾਇਆ ਦੀ ਜੇਵਰੀ ਟੁਟੀ ਤਾ ਇਕ ਬਿਰਹੇ ਨੇ ਜਨਮ ਲਿਆ)ਹੁਣ ਨੈਨਾ ਨੂ ਤੇਰੇ ਦਰਸ਼ਨ ਦੀ ਤਾਘ ਹੈ, ਸਰਵਨ ਤੇਰਾ ਜਸ ਸੁਣਨਾ ਚਾਉਂਦੇ ਹਨ॥ ਰਸਨਾ ਦੀ ਤਾਘ ਉਹ ਤੇਰੇ ਗੁਣ ਉਚਰੇ ਤੇ ਤੇਰੇ ਬਚਨ ਰੂਪੀ ਚਰਨ ਮੇਰੇ ਹਿਰਦੇ ਵਿਚ ਟਿਕ ਜਾਣ॥
ਨਿਹਾਰਉ ਤੇ ਚਰਨ ਕਮਲ ਅਕਸਰ ਕਿਸੇ ਆਕਾਰ ਦਾ ਭੁਲੇਖਾ ਪਾਉਂਦੇ ਹਨ॥
ਨਿਹਾਰਉ ਜਾ ਦਰਸ਼ਨ ਤੂ ਭਾਵ ਗੁਰੂ ਦੇ ਸਿਧਾਤ ਨੂ ਅਪਨਾ ਲੈਣਾ॥
ਪ੍ਰਮਾਣ-
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥
ਹੁਣ ਸਾਫ਼ ਹੈ ਕੇ ਦਰਸ਼ਨ ਪਦ ਤੂ ਬਾਦ ਅਕਾਲ ਮੂਰਤਿ ਆਇਆ ਹੈ ਅਕਾਲ ਮੂਰਤਿ ਕੋਈ ਦਿਖ ਨਹੀ ਬਲਕੇ ਗੁਣ ਰੂਪੀ ਸਿਧਾਤ ਹੈ॥
ਭਾਈ ਗੁਰਦਾਸ ਜੀ ਏਵੈ ਦਸਦੇ ਹਨ.
ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ॥
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥
ਹੁਣ ਦਰਸ਼ਨ ਜੇ ਕੋਈ ਦਿੱਖ ਨੂੰ ਵੇਖਣ ਨੂ ਆਖਿਆ ਹੁੰਦਾ ਤਾ ਦਰਸ਼ਨ ਤਾ ਗੁਰੂ ਨਾਨਕ ਜੀ ਨੂ ਸਿਧਾ ਦੇ ਇਕ ਦੂਜੇ ਦੇ ਮੱਥੇ ਲੱਗਦੇ ਹੀ ਹੋ ਗਏ ਸਨ॥ ਪਰ ਅਸਲ ਵਿਚ ਦਰਸ਼ਨ ਤੂ ਭਾਵ ਸਿਖਿਆਵਾ ਨੂ ਅਪਨਾ ਲੈਣ ਤੂ ਹੁੰਦਾ ਹੈ॥
ਇੱਦਾ ਹੀ ਸੱਜਣ ਠਗ (ਭਾਈ-ਸੱਜਣ) ਨੂੰ ਗੁਰੂ ਨਾਨਕ ਦੇ ਸਰੀਰ ਦੇ ਦਰਸ਼ਨ ਤਾ ਆਹਮਣੇ ਸਾਹਮਣੇ ਹੋਂਦੇ ਹੋ ਗਏ ਸਨ ਪਰ ਅਸਲ ਬਦਲਾਵ ਤਦ ਆਇਆ ਜਦ ਗੁਰ ਸਬਦੁ ਦੇ ਦਰਸ਼ਨ ਹੋਏ॥ ਜਦ ਗੁਰੂ ਜੀ ਨੇ ਆਖਿਆ..
ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥
ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥
੨.ਚਰਨ ਕਮਲ….
ਮਾਈ ਚਰਨ ਗੁਰ ਮੀਠੇ ॥
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥
ਹੁਣ ਸਾਫ਼ ਹੈ ਕੇ ਕਿਸਦੇ ਚਰਨ ਤਾ ਮੀਠੇ ਨਹੀ ਹੋ ਸਕਦੇ ਹਨ॥
ਚਰਨਾ ਨੂ ਭਾਵ ਗੁਰੂ ਦੇ ਬਚਨ ਹੈ॥ਜੋ ਗੁਰੂ ਨੇ ਆਪਣੇ ਬਚਨਾ ਰਾਹੀ ਗੁਰਮਤ ਦਾ ਰਾਹ ਦਸਿਆ ਹੈ॥
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥